ਖੂਨਦਾਨ ਤੋਂ ਉੱਤਮ ਹੋਰ ਕੋਈ ਸੇਵਾ ਨਹੀਂ : ਰਾਣਾ ਗੁਰਜੀਤ ਸਿੰਘ

101 ਖੂਨਦਾਨੀਆਂ ਨੇ ਖੂਨਦਾਨ ਕਰਕੇ ਦਿੱਤੀ ਸ਼ਹੀਦਾਂ ਨੂੰ ਸ਼ਰਧਾਂਜਲੀ, ਦ ਲਾਈਫ ਹੈਲਪਰਸ ਸੰਸਥਾ ਨੇ ਕੀਤਾ ਬਲੱਡ ਕੋਆਰਡੀਨੇਟਰਾਂ ਦਾ ਸਨਮਾਨ

Asia Times News Desk

ਕਪੂਰਥਲਾ :- ਮਨੁੱਖੀ ਜੀਵਨ ਜਿੱਥੇ ਨੈਤਿਕ ਕਦਰਾਂ ਕੀਮਤਾਂ ਤੇ ਟਿਿਕਆ ਹੈ, ਉੱਥੇ ਸਮਾਜਿਕ ਜੁੰਮੇਵਾਰੀਆਂ ਵੀ, ਨਰੋਏ ਸਮਾਜ ਦੀ ਸਿਰਜਨਾ ਵਿੱਚ ਅਹਿਮ ਰੋਲ ਨਿਭਾਉਂਦੀਆਂ ਹਨ।ਤੁਹਾਡੇ ਖੂਨਦਾਨ ਦਾ ਇੱਕ ਕਤਰਾ ਕਿਸੇ ਲੋੜਵੰਦ ਨੂੰ ਬਹੁਮੱੁਲਾ ਜੀਵਨ ਪ੍ਰਦਾਨ ਕਰ ਸਕਦਾ ਹੈ।ਖੂਨਦਾਨ ਤੋਂ ਉੱਤਮ ਹੋਰ ਕੋਈ ਸੇਵਾ ਨਹੀਂ ਹੈ।ਇਹ ਕਹਿਣਾ ਸੀ, ਕਪੂਰਥਲਾ ਦੇ ਐਮ.ਐਲ.ਏ ਰਾਣਾ ਗੁਰਜੀਤ ਸਿੰਘ ਦਾ।ਦ ਲਾਈਫ ਹੈਲਪਰਸ ਸੰਸਥਾ ਵਲੋਂ ਆਨੰਦ ਗਰੁੱਪ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹੀਦੀ ਨੂੰ ਸਮਰਪਿਤ ਲਗਾਏ ਗਏ ਖੂਨਦਾਨ ਕੈਂਪ ਅਤੇ ਰਕਤਵੀਰ ਸਨਮਾਨ ਸਮਾਰੋਹ ਵਿੱਚ ਰਾਣਾ ਗੁਰਜੀਤ ਸਿੰਘ ਨੇ ਖੂਨਦਾਨੀਆਂ ਅਤੇ ਰਕਤਵੀਰਾਂ ਨੂੰ ਸਨਮਾਨਤ ਕੀਤਾ।ਕੈਂਪ ਵਿੱਚ 101 ਖੂਨਦਾਨੀਆਂ ਨੇ ਖੂਨਦਾਨ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।

ਰਕਤਵੀਰਾਂ ਨੂੰ ਸਨਮਾਨਤ ਕਰਦੇ ਐਮ.ਐਲ.ਏ ਰਾਣਾ ਗੁਰਜੀਤ ਸਿੰਘ

ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਸ਼ਹੀਦਾਂ ਨੂੰ ਅਲੱਗ ਤਰੀਕੇ ਨਾਲ ਸ਼ਰਧਾਂਜਲੀ ਦੇਣ ਲਈ ਦ ਲਾਈਫ ਹੈਲਪਰਸ ਸੰਸਥਾਦਾ ਇਹ ਉੱਦਮ ਦੀ ਸ਼ਲਾਘਾਯੋਗ ਹੈ।ਉਨ੍ਹਾਂ ਨੋਜਵਾਨਾਂ ਨੂੰ ਸ਼ਹੀਦਾਂ ਦੀ ਯਾਦ ਵਿੱਚ ਇਸ ਤਰ੍ਹਾਂ ਦੇ ਕਾਰਜ ਉਲੀਕਣ ਲਈ ਪੇ੍ਰਰਿਆ।ਜਦਕਿ ਐਸ.ਪੀ (ਡਿਟੈਕਟਿਵ) ਜਗਜੀਤ ਸਿੰਘ ਸਰੋਆ ਨੇ ਕਿਹਾ ਕਿ ਨਸ਼ਿਆਂ ਤੋਂ ਦੂਰ ਰਹਿਣ ਲਈ ਨੋਜਵਾਨਾਂ ਨੂੰ ਇਸ ਤਰ੍ਹਾਂ ਦੇ ਕਾਰਜਾਂ ਵਿੱਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਦੇਸ਼ ਦੀ ਖਾਤਰ ਆਪਣੀ ਜਾਣ ਦੇ ਦਿੱਤੀ ਸੀ, ਸਾਨੂੰ ਖੂਨਦਾਨ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣੀ ਚਾਹੀਦੀ ਹੈ।ਇਸ ਤੋਂ ਪਹਿਲਾਂ ਕੈਂਪ ਦਾ ਉਦਘਾਟਨ ਆਨੰਦ ਗਰੁੱਪ ਦੀ ਚੇਅਰਪਰਸਨ ਵਰਿੰਦਰ ਆਨੰਦ ਨੇ ਕੀਤਾ ਅਤੇ ਖੂਨਦਾਨੀਆਂ ਦਾ ਹੋਂਸਲਾ ਵਧਾਇਆ।

ਰਕਤਵੀਰਾਂ ਨੂੰ ਸਨਮਾਨਤ ਕਰਦੇ ਐਸ.ਪੀ ਜਗਜੀਤ ਸਿੰਘ ਸਰੋਆ

ਇਸ ਮੋਕੇ ਰਾਣਾ ਗੁਰਜੀਤ ਸਿੰਘ ਅਤੇ ਐਸ.ਪੀ ਜਗਜੀਤ ਸਿੰਘ ਸਰੋਆ ਨੇ ਪੰਜਾਬ ਦੇ ਅਲੱਗ ਅਲੱਗ ਜਿਿਲ੍ਹਆਂ ਤੋਂ ਇਲਾਵਾ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਬਲੱਡ ਕੋਆਰਡੀਨੇਟਰਾਂ ਨੂੰ ਐਮਰਜੰਸੀ ਦੋਰਾਣ ਲੋੜਵੰਦਾਂ ਨੂੰ ਖੂਨ ਉਪਲਭਧ ਕਰਵਾਉਣ ਲਈ “ਰਕਤਵੀਰ ਐਵਾਰਡ” ਨਾਲ ਸਨਮਾਨਤ ਕੀਤਾ।ਇਸ ਮੋਕੇ 11 ਮੈਂਬਰਾਂ ਵਲੋਂ ਮਰਨ ਉਪਰੰਤ ਅੱਖਾਂ ਦਾਨ ਕਰਨ ਲਈ ਰਜਿਸਟ੍ਰੇਸ਼ਨ ਕਰਵਾਈ ਗਈ।

ਆਨੰਦ ਗਰੁੱਪ ਦੇ ਚੇਅਰਪਰਸਨ ਵਰਿੰਦਰ ਆਨੰਦ ਨੂੰ ਸਨਮਾਨਤ ਕਰਦੇ ਸੰਸਥਾ ਦੇ ਮੈਂਬਰ

ਇਸ ਮੋਕੇ ਡਾ.ਅਰਵਿੰਦਰ ਸਿੰਘ ਸੇਖੋਂ, ਡਾ.ਦੀਪਕ ਅਰੋੜਾ, ਚੇਤਨ ਸੂਰੀ ਐਮ.ਸੀ, ਡਾ.ਰਣਵੀਰ ਕੋਸ਼ਲ, ਅਰੋੜਾ ਮਹਾਂਸਭਾ ਦੇ ਜਿਲਾ ਪ੍ਰਧਾਨ ਸ਼ਿਵ ਵਧਵਾ, ਲਵਿਸ਼ ਕਾਲੀਆ, ਹਰਮਿੰਦਰ ਸਿੰਘ ਅਰੋੜਾ ਸਟੇਟ ਅਵਾਰਡੀ, ਸੰਸਥਾ ਦੇ ਬਲਵਿੰਦਰ ਸਿੰਘ ਬੱਟੂ, ਸਚਿਨ ਅਰੋੜਾ, ਅਸ਼ੀਸ਼ ਅਰੋੜਾ, ਸੁਨੀਲ ਬਜਾਜ, ਵਿਕਾਸ ਸ਼ਾਸਤਰੀ, ਮਨਪ੍ਰੀਤ ਸਿੰਘ ਸੋਢੀ, ਬਲਬੀਰ ਸਿੰਘ, ਸਰਬਜੀਤ ਸਿੰਘ, ਵਿਨੋਦ ਬਾਵਾ, ਵਿਪਨ ਕਸ਼ਿਅਪ, ਮੰਗਲ ਸਿੰਘ ਭੰਡਾਲ ਸਟੇਟ ਅਵਾਰਡੀ, ਏਐਸਆਈ ਗੁਰਬਚਨ ਸਿੰਘ, ਸੁਰਿੰਦਰ ਪਾਲ ਸਿੰਘ ਖਾਲਸਾ, ਪਵਨ ਸੂਦ, ਗੁਰਮੁਖ ਸਿੰਘ ਢੋਡ ਆਦਿ ਹਾਜਰ ਸਨ।

Leave a Reply

Your email address will not be published. Required fields are marked *